Final Merit List Of Safai Sewak
ਜ਼ਰੂਰੀ ਸੂਚਨਾ
ਵਿਸ਼ਾ:- ਦਫਤਰ ਨਗਰ ਨਿਗਮ ਪਟਿਆਲਾ ਵਿੱਚ ਸਫਾਈ ਸੇਵਕਾਂ/ ਸੀਵਰਮੈਨਾਂ ਦੀਆ ਅਸਾਮੀਆਂ ਨੰ ਕੰਟਰੈਕਟ ਤੇ ਭਰਨ ਸਬੰਧੀ।
ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਫਤਰ ਨਗਰ ਨਿਗਮ ਪਟਿਆਲਾ ਵੱਲੋਂ ਸਫਾਈ ਸੇਵਕਾਂ/ ਸੀਵਰਮੈਨਾਂ ਨੂੰ ਕੰਟਰੈਕਟ ਤੇ ਭਰਤੀ ਕਰਨ ਲਈ ਦਿੱਤੇ ਗਏ ਇਸ਼ਤਿਹਾਰ ਦੇ ਸਨਮੁੱਖ ਜਾਰੀ ਮੈਰਿਟ ਲਿਸਟ ਵਿੱਚ ਜਿੰਨ੍ਹਾਂ ਉਮੀਦਵਾਰਾਂ ਦੇ ਨਾਮ ਯੋਗ ਉਮੀਦਵਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੈ।ਉਹ ਮਿਤੀ 10-01-2022 ਤੱਕ ਹੈਲਥ ਅਫਸਰ/ ਨਿਗਮ ਇੰਜੀਨੀਅਰ ਓ.ਐਡ.ਐਮ ਦੇ ਦਫਤਰ ਵਿਖੇ ਆਪਣੇ ਅਸਲ ਦਸਤਾਵੇਜ਼ ਲੈ ਕੇ ਹਾਜਰ ਆਓ ਤਾਂ ਜੋ ਨਗਰ ਨਿਗਮ ਪਟਿਆਲਾ ਨਾਲ ਕੀਤਾ ਜਾਣ ਵਾਲੇ ਇਕਰਾਰਨਾਮੇ ਸਬੰਧੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ। 10-01-2022 ਤੋਂ ਬਾਅਦ ਮਿਆਦ ਗੁਜ਼ਰਨ ਉਪਰੰਤ ਆਪ ਵੱਲੋਂ ਦਿੱਤਾ ਕੋਈ ਵੀ ਇਤਰਾਜ ਮੰਨਣ ਯੋਗ ਨਹੀਂ ਹੋਵੇਗਾ ਅਤੇ ਇਸ ਉਪਰੰਤ ਆਪ ਦੀ ਥਾਂ ਤੇ ਸਫਾਈ ਸੇਵਕਾਂ/ ਸੀਵਰਮੈਨਾਂ ਦੀ ਵੇਟਿੰਗ ਲਿਸਟ ਵਿੱਚੋਂ ਲਿਸਟ ਅਨੁਸਾਰ ਯੋਗ ਉਮੀਦਵਾਰਾਂ ਨੂੰ ਮੌਕਾ ਦੇ ਦਿੱਤਾ ਜਾਵੇਗਾ।